Latest

ਇਸ ਵਜ੍ਹਾ ਕਰਕੇ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ…!

ਬੈਂਕਾਂ ਦੇ ਰਲੇਵੇਂ ਖਿਲ਼ਾਫ ਹੁਣ ਬੈਂਕਿੰਗ ਸੈਕਟਰ ਦੇ ਟ੍ਰੇਡ ਯੂਨੀਅਨ ਪ੍ਰਦਰਸ਼ਨ ਕਰਣਗੇ। ਚਾਰ ਟ੍ਰੇਡ ਯੂਨੀਅਨ ਸੰਗਠਨਾਂ ਨੇ 25 ਸਤੰਬਰ ਦੀ ਅੱਧੀ ਰਾਤ ਤੋਂ 27 ਸਤੰਬਰ ਦੀ ਅੱਧੀ ਰਾਤ ਤੱਕ ਹੜਤਾਲ ਬੁਲਾਈ ਹੈ।ਬੈਂਕ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਇਸ ਮਹੀਨੇ ਲਗਾਤਾਰ ਚਾਰ ਦਿਨ ਤੱਕ ਬੈਂਕ ਬੰਦ ਰਹਿਣਗੇ।

ਦਰਅਸਲ,  28 ਸਤੰਬਰ ਨੂੰ ਮਹੀਨੇ ਦਾ ਚੌਥਾ ਹਫ਼ਤੇ ਅਤੇ 29 ਸਤੰਬਰ ਐਤਵਾਰ ਹੈ। ਇਸ ਤੋਂ ਬਾਅਦ ਬੈਂਕ ਕਰਮਚਾਰੀਆਂ ਨੇ ਨਵੰਬਰ ਦੇ ਦੂੱਜੇ ਹਫ਼ਤੇ ਤੋਂ ਹੜਤਾਲ ‘ਤੇ ਜਾਣ ਦੀ ਚਿਤਾਵਨੀ ਦਿੱਤੀ ਹੈ।  ਜੇਕਰ ਕਰਮਚਾਰੀ ਹੜਤਾਲ ‘ਤੇ ਜਾਂਦੇ ਹਨ ਤਾਂ ਬੈਂਕਾਂ ਦੇ ਕੰਮ-ਕਾਜ ‘ਤੇ ਅਸਰ ਪਵੇਗਾ। ਇਸ ਲਈ ਗਾਹਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਹੜਤਾਲ ਦੇ ਹਿਸਾਬ ਨਾਲ ਆਪਣੇ ਬੈਂਕ ਨਾਲ ਸਬੰਧਿਤ ਕੰਮ ਪੂਰੇ ਕਰ ਲੈਣ।

Bank Strike Bank Holidays
Bank Strike Bank Holidays

ਜ਼ਿਕਰਯੋਗ ਹੈ ਕਿ ਹੁਣੇ ਜਿਹੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਫੈਸਲੇ ਦੇ ਬਾਅਦ ਦੇਸ਼ ‘ਚ ਸਰਕਾਰੀ ਬੈਂਕਾਂ ਦੀ ਮੌਜੂਦਾ ਸੰਖਿਆ 27 ਤੋਂ ਘੱਟ ਕੇ 12 ਰਹਿ ਜਾਵੇਗੀ। ਬੈਂਕਾਂ ਦੇ ਰਲੇਵੇਂ ਦਾ ਅਸਰ ਹਰ ਉਸ ਵਿਅਕਤੀ ‘ਤੇ ਪੈ ਸਕਦਾ ਹੈ ਜਿਸ ਦਾ ਇਨ੍ਹਾਂ ਬੈਂਕਾਂ ‘ਚ ਖਾਤਾ ਹੈ।

Leave a Reply

Your email address will not be published. Required fields are marked *

error: Content is protected !!