Latest

ਇਲਾਕੇ ‘ਚ ਅਖੌਤੀ ਪੱਤਰਕਾਰਾਂ ਦੀ ਭਰਮਾਰ ਆਪਣੇ ਨਿੱਜੀ ਵਾਹਨਾ ਤੇ ਪ੍ਰੈਸ ਦਾ ਸਟੀਕਰ ਲਗਵਾ ਕੇ ਭੌੋਲੀ – ਭਾਲੀ ਜਨਤਾ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਕਰ ਰਹੇ ਹਨ ਗੁਮਰਾਹ

ਮੇਹਟੀਆਣਾ ( ਸ਼ਰਨਜੀਤ ਸਿੰਘ ਸੋਨੀ ) ਪੰਜਾਬ ਦੇ ਕਈ ਸ਼ਹਿਰਾ,ਇਲਾਕਿਆਂ ਵਿੱਚ ਅਜਿਹੀਆਂ ਖ਼ਬਰਾਂ ਪੜ੍ਹਨ – ਸੁਣਨ ਨੂੰ ਮਿਲੀਆਂ ਹੋਣਗੀਆਂ ਜਿਨ੍ਹਾਂ ਵਿੱਚ ਅਖੌਤੀ ਪੱਤਰਕਾਰ ਬਣਕੇ ਕਈ ਸ਼ਾਤਿਰ ਦਿਮਾਗ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦੇ ਰਹੇ ਹਨ। ਅਜਿਹੇ ਅਖੌਤੀ ਪੱਤਰਕਾਰ ਆਮ ਜਨਤਾ ਅਤੇ ਪੁਲਸ ਪ੍ਰਸ਼ਾਸ਼ਨ ਨੂੰ ਵੀ ਗੁਮਰਾਹ ਕਰ ਰਹੇ ਹਨ। ਥਾਣਾ ਮੇਹਟੀਆਣਾ ਇਲਾਕੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਅਖੌਤੀ ਪੱਤਰਕਾਰ ਨੂੰ ਕਾਬੂ ਕੀਤਾ ਸੀ। ਜਿਸਨੇ ਪੁਲਿਸ ਥਾਣੇ ਵਿੱਚ ਮੁਆਫ਼ੀਨਾਮਾ ਦੇ ਕੇ ਜਾਨ ਛੁਡਾਈ ਸੀ। ਇਸ ਸਭ ਦੇ ਉਪਰੰਤ ਅਜੇ ਵੀ ਮੇਹਟੀਆਣਾ ਇਲਾਕੇ ‘ਚ ਅਜਿਹੇ ਅਖੌਤੀ ਪੱਤਰਕਾਰਾਂ ਦੀ ਭਰਮਾਰ ਹੈ ਜਿਨ੍ਹਾਂ ਕੋਲ ਕੋਈ ਪ੍ਰਮਾਣ ਪੱਤਰ ਜਾ ਕੋਈ ਇਡੈਂਟੀਫਿਕਸ਼ਨ ਨਹੀਂ ਹੈ। ਪ੍ਰੰਤੂ ਉਹ ਆਪਣੇ ਨਿੱਜੀ ਵਾਹਨਾ ਤੇ ਪ੍ਰੈਸ ਦਾ ਸਟੀਕਰ ਲਗਵਾ ਕੇ ਅਤੇ ਪੁਲਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨਾਲ ਖਿਚਵਾਈਆਂ ਆਪਣੀਆਂ ਫੋਟੋਆਂ ਦਿਖਾ ਕੇ ਭੋਲੀ ਭਾਲੀ ਜਨਤਾ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਗੁਮਰਾਹ ਕਰ ਰਹੇ ਹਨ। ਅਤੇ ਅਪਰਾਧਿਕ ਮਾਮਲਿਆਂ ਨੂੰ ਅੰਜਾਮ ਦੇ ਰਹੇ ਹਨ ਸੁਣਨ ‘ਚ ਆ ਰਿਹਾ ਹੈ ਕਿ ਅਜਿਹੇ ਅਖੌਤੀ ਕਿਸੇ ਨਾ ਕਿਸੇ ਉੱਚ ਪੁਲਸ ਅਧਿਕਾਰੀ ਦੇ ਕਰੀਬੀ ਹਨ।ਜੋ ਕਿ ਪਕੜੇ ਜਾਣ ਤੇ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ । ਗੌਰ ਤਲਬ ਹੈ ਕਿ ਅਜਿਹੇ ਪੱਤਰਕਾਰ ਅਸਲੀ ਇਮਾਨਦਾਰ ਪੱਤਰਕਾਰਾਂ ਦੀ ਛਵੀ ਖ਼ਰਾਬ ਕਰ ਰਹੇ ਹਨ ਅਤੇ ਪ੍ਰੈਸ ਦੀ ਧੌਂਸ ਦਿਖਾ ਕੇ ਆਮ ਜਨਤਾ ਨਾਲ ਧੱਕਾ ਕਰ ਰਹੇ ਹਨ। ਇਲਾਕਾ ਮੇਹਟੀਆਣਾ ਦੇ ਪੱਤਰਕਾਰ ਭਾਈਚਾਰੇ ਨੇ ਪੁਲਿਸ ਪ੍ਰਸ਼ਾਸ਼ਨ ਅੱਗੇਮ ੰਗ ਰੱਖੀ ਹੈ ਕਿ ਉਹ ਅਜਿਹੇ ਅਖੌਤੀ ਪੱਤਰਕਾਰਾਂ ਖਿਲਾਫ਼ ਸਖ਼ਤੀ ਵਰਤੇ ਅਤੇ ਪ੍ਰੈਸ ਦੇ ਸਟੀਕਰ ਲੱਗੇ ਉਨ੍ਹਾਂ ਦੇ ਵਾਹਨਾਂ ਨੂੰ ਜਬਤ ਕਰੇ। ਇਸ ਮੌਕੇ ਸਮੂਹ ਪੱਤਰਕਾਰ ਭਾਈਚਾਰਾ ਰਜਿ: ਪੰਜਾਬ ਦੇ ਸੂਬਾ ਪ੍ਰਧਾਨ ਸ. ਮਨਜੀਤ ਸਿੰਘ ਭਾਮ, ਜਗਤਾਰ ਸਿੰਘ ਭੂੰਗਰਨੀ, ਹਰਜੀਤ ਸਿੰਘ ਰਾਮਗੜ੍ਹ, ਸੰਜੀਵ ਕੁਮਾਰ, ਨਰਿੰਦਰ ਸਿੰਘ, ਹਰਬਿੰਦਰ ਸਿੰਘ ਭੂੰਗਰਨੀ, ਇੰਦਰਜੀਤ ਹੀਰਾ, ਦਿਲਬਾਗ ਹਾਰਟਾ, ਚੰਦਰਪਾਲ , ਅਮਰੀਕ ਖੁਰਮਪੁਰ, ਰਮੇਸ਼ ਸਰੋਆ, ਵਿਨਾਇਕ ਪਰਾਸ਼ਰ, ਹਨੀ ਸੁਨੇਜਾ, ਸੋਨੂੰ ਭੂੰਗਰਨੀ, ਸੁੱਖ ਜਸਵਾਲ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

error: Content is protected !!