Latest

ਆਸ਼ਕ ਨੇ ਕੁੜੀ ਦੇ ਘਰ ਨੂੰ ਕੀਤਾ ਅੱਗ ਦੇ ਹਵਾਲੇ,

ਸਿਰਫਿਰੇ ਆਸ਼ਕਾਂ ਵੱਲੋਂ ਅਕਸਰ ਕੁੜੀ ਦੇ ਘਰਦਿਆਂ ਨੂੰ ਡਰਾਉਣ ਅਤੇ ਧਮਕਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਭੋਗਪੁਰ ‘ਚ ਜਿੱਥੇ ਪਿੰਡ ਜੰਡੀਰਾਂ ‘ਚ ਦੇਰ ਰਾਤ ਜੰਮਕੇ ਹੰਗਾਮਾ ਹੋਇਆ। ਦਰਅਸਲ ਸੁਖਵਿੰਦਰ ਕੌਰ ਪਤਨੀ ਜਸਵਿੰਦਰ ਵਾਸੀ ਜੰਡੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਉਹ ਅਪਣੇ ਬੱਚਿਆਂ ਨਾਲ ਸੁੱਤੀ ਪਈ ਸੀ। ਅਚਾਨਕ  ਲਲਕਾਰੇ ਮਾਰਨ ਅਤੇ ਗਾਲੀ ਗਲੋਚ ਦੀ ਆਵਾਜ਼ ਆ ਰਹੀ ਸੀ , ਬਾਹਰੋਂ ਨੌਜਵਾਨ ਨੇ ਉਸਦੀ ਬੇਟੀ ਨੂੰ ਲਲਕਾਰਦਿਆਂ ਕਿਹਾ ਕਿ ‘ ਮੈਂ ਮਨੀ ਆ ਨਿਕਲੋ ਬਾਹਰ’ ।

bhogpur boy put house fire
bhogpur boy put house fire

ਜਿਸ ਤੋਂ ਬਾਅਦ ਆਪਣੇ ਆਪ ਨੂੰ ਬਚਾਉਣ ਲਈ ਇੱਕ ਹਨੇਰੇ ਕਮਰੇ ‘ਚ ਲੁੱਕ ਗਈ। ਗੁੰਡਾਗਰਦੀ ਇਥੇ ਹੀ ਨਹੀਂ ਰੁਕੀ , ਇਸਨੇ ਘਰ ਦਾ ਗੇਟ ਵੀ ਪੱਥਰਾਂ ਨਾਲ ਤੋੜ ਦਿੱਤਾ। ਹੱਦ ਤਾਂ ਓਦੋ ਹੋ ਗਈ ਜਦੋਂ ਉਸਨੇ ਅੰਦਰ ਪਏ ਐਕਟਿਵਾ, ਦੋ ਸਾਈਕਲ, ਵਾਸ਼ਿੰਗ ਮਸ਼ੀਨ, ਬੈਡ ਤੇ ਹੋਰ ਸਾਮਾਨ ਨੂੰ ਬਾਹਰ ਕੱਢਿਆ ਅਤੇ ਅੱਗ ਦੇ ਹਵਾਲੇ ਕਰ ਦਿੱਤਾ। ਪੁਲਿਸ ਨੂੰ ਸੂਚਨਾ ਮਿਲਦੇ ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਵਾਲਿਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ।

Leave a Reply

Your email address will not be published. Required fields are marked *

error: Content is protected !!