Latest

ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਡੀ.ਸੀ. ਕਪੂਰਥਲਾ ਦੇ ਨਾਮ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ * ਕਾਰਵਾਈ ਨਾ ਹੋਈ ਤਾਂ ਅਦਾਲਤ ਦਾ ਰੁਖ ਕਰਾਂਗੇ – ਸਾਥੀ

ਫਗਵਾੜਾ 16 ਸਤੰਬਰ
( ਸ਼ਰਨਜੀਤ ਸਿੰਘ ਸੋਨੀ   )
ਆਲ ਇੰਡੀਆ ਕੰਜਿਊਮਰ ਪ੍ਰੋਟੈਕਸ਼ਨ ਓਰਗਨਾਈਜੇਸ਼ਨ (ਰਜਿ.) ਫਗਵਾੜਾ ਵਲੋਂ ਸੜਕਾਂ ਉੱਪਰ ਆਵਾਰਾ ਅਤੇ ਖੁੱਲ•ੇ ਘੁੰਮ ਰਹੇ ਪਸ਼ੂਆਂ/ਜਾਨਵਰਾਂ ਦੀ ਸਾਂਭ ਸੰਭਾਲ ਦਾ ਢੁਕਵਾਂ ਪ੍ਰਬੰਧ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਦੁਆਉਣ ਦੀ ਮੰਗ ਨੂੰ ਲੈ ਕੇ ਅੱਜ ਡਿਪਟੀ ਕਮੀਸ਼ਨਰ ਕਪੂਰਥਲਾ ਦੇ ਨਾਮ ਇਕ ਮੰਗ ਪੱਤਰ ਐਸ.ਡੀ.ਐਮ. ਫਗਵਾੜਾ ਸ੍ਰੀ ਲਤੀਫ ਅਹਿਮਦ ਨੂੰ ਦਿੱਤਾ ਗਿਆ। ਇਸ ਮੌਕੇ ਓਰਗਨਾਈਜੇਸ਼ਨ ਦੇ ਡਿਵੀਜਨਲ ਸਕੱਤਰ ਗੁਰਮੀਤ ਸਿੰਘ ਸਾਥੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੜਕਾਂ ਤੇ ਘੁੰਮ ਰਹੇ ਖੁੱਲ•ੇ ਅਤੇ ਆਵਾਰਾ ਜਾਨਵਰਾਂ ਦੀ ਵਜ•ਾ ਨਾਲ ਅਕਸਰ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਕਾਫੀ ਲੋਕਾਂ ਦੀ ਅਵਾਰਾ ਜਾਨਵਰਾਂ ਕਾਰਨ ਹੋਏ ਹਾਦਸਿਆਂ ਵਿਚ ਮੌਤ ਹੋ ਚੁੱਕੀ ਹੈ। ਉਹਨਾਂ ਰੋਸ ਭਰੇ ਲਹਿਜੇ ਵਿਚ ਕਿਹਾ ਕਿ ਸਰਕਾਰ ਵਲੋਂ ਗਉ ਸੈਸ ਵਸੂਲ ਕਰਨ ਦੇ ਬਾਵਜੂਦ ਇਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ। ਸਮੇਂ-ਸਮੇਂ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 20 ਦਿਨ ਦੇ ਅੰਦਰ ਮਾਸੂਮਾਂ ਦੀ ਮੌਤ ਦਾ ਕਾਰਨ ਬਣ ਰਹੇ ਆਵਾਰਾ ਪਸ਼ੂਆਂ ਦੀ ਸਾਂਭ ਸੰਭ੍ਰਾਲਾ ਢੁਕਵਾਂ ਪ੍ਰਬੰਧ ਨਾ ਕੀਤਾ ਗਿਆ ਤਾਂ ਫਗਵਾੜਾ ਅਤੇ ਕਪੂਰਥਲਾ ਸਿਵਲ ਪ੍ਰਸ਼ਾਸਨ ਦੇ ਜਿੱਮੇਵਾਰ ਅਧਿਕਾਰੀਆਂ ਨੂੰ ਧਿਰ ਬਣਾ ਕੇ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਜੱਥੇਬੰਦੀ ਦੇ ਮੈਂਬਰ ਅਤੇ ਅਹੁਦੇਦਾਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!