Latest news

ਆਤਮ ਨਿਰਭਰ ਬਣਨ ਲਈ ਹੱਥੀਂ ਚੀਜ਼ਾਂ ਤਿਆਰ ਕਰਨ ਦੀ ਕਲਾ ਔਰਤਾਂ ਲਈ ਲਾਹੇਵੰਦ – ਜੋਗਿੰਦਰ ਸਿੰਘ ਮਾਨ * ਨਿਫਕਾ ਵਲੋਂ ਲਗਾਈ ਪ੍ਰਦਰਸ਼ਨੀ ਦੀ ਕੀਤੀ ਸ਼ਲਾਘਾ

ਫਗਵਾੜਾ 12 ਨਵੰਬਰ
ਐਨ.ਆਈ.ਐਫ.ਸੀ.ਏ. (ਨਿਫਕਾ) ਇੰਸਟੀਚਿਊਟ ਵਲੋਂ ਦੀਵਾਲੀ ਦੇ ਸਬੰਧ ਵਿਚ ਔਰਤਾਂ ਵਲੋਂ ਹੱਥੀਂ ਤਿਆਰ ਕੀਤੀਆਂ ਡੈਕੋਰੇਸ਼ਨ ਸਮੇਤ ਤਿਓਹਾਰਾਂ ਸਮੇਂ ਵਰਤੀਆਂ ਜਾਣ ਵਾਲੀਆਂ ਵਸਤੁਆਂ ਦੀ ਇਕ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਬਤੌਰ ਮੁੱਖ ਮਹਿਮਾਨ ਪੁੱਜੇ ਅਤੇ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਕੀਤਾ। ਉਹਨਾਂ ਨਿਫਕਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਣਨ ਲਈ ਹੱਥੀਂ ਚੀਜ਼ਾਂ ਤਿਆਰ ਕਰਨ ਦੀ ਕਲਾ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਨਿਫਕਾ ਦਾ ਇਹ ਉਪਰਾਲਾ ਵੁਮੈਨ ਇੰਪਾਵਰਮੈਂਟ ਦੀ ਦਿਸ਼ਾ ‘ਚ ਵਧੀਆ ਉਪਰਾਲਾ ਹੈ। ਨਿਫਕਾ ਫਗਵਾੜਾ ਦੀ ਇੰਚਾਰਜ਼ ਅਮਨਦੀਪ ਕੌਰ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਮੋਮਬੱਤੀਆਂ, ਸਜਾਵਟ ਦੀਆਂ ਵਸਤੁਆਂ, ਗੁਲਦਸਤੇ, ਬਰਤਨ ਆਦਿ ਬਹੁਤ ਸਾਰੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਮਹਿਲਾਵਾਂ ਨੇ ਹੱਥੀਂ ਤਿਆਰ ਕੀਤੀਆਂ ਹਨ। ਉਹਨਾਂ ਕਿਹਾ ਕਿ ਅੱਜ ਦੇ ਮਹੌਲ ਵਿਚ ਜਦੋਂ ਚੀਨ ਦੇ ਉਤਪਾਦਨਾਂ ਤੋਂ ਆਮ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ ਤਾਂ ਇਸ ਨੂੰ ਇਕ ਮੌਕੇ ਦੇ ਰੂਪ ਵਿਚ ਲਿਆ ਜਾਣਾ ਚਾਹੀਦਾ ਹੈ। ਔਰਤਾਂ ਇਸ ਕਲਾ ਨੂੰ ਸਿੱਖ ਕੇ ਆਪਣੀ ਆਰਥਕ ਸਥਿਤੀ ਨੂੰ ਵੀ ਮਜਬੂਤ ਕਰ ਸਕਦੀਆਂ ਹਨ। ਇਸ ਮੌਕੇ ਨੀਰਜ ਕੁਮਾਰ, ਸੁਨੈਨਾ ਸ਼ਰਮਾ, ਚਾਹਤ ਪੁਰੀ, ਗੁਰਲੀਨ ਕੌਰ, ਪਰਮਿੰਦਰ, ਲਵਪ੍ਰੀਤ ਕੌਰ ਤੋਂ ਇਲਾਵਾ ਜੋਗਿੰਦਰ ਸਿੰਘ ਮਾਨ ਦੇ ਪੀ.ਏ. ਰਵਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!