Latest

ਆਜ਼ਾਦ ਹੈਲਥ ਕੇਅਰ ਫਗਵਾੜਾ ਵਲੋਂ ਪਿੰਡ ਭੁਲਾਰਾਈ ਵਿੱਖੇ ਵਿਸ਼ਾਲ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਸਸਤਾ ਤੇ ਵਧੀਆ ਇਲਾਜ਼ ਮੁਹੱਈਆ ਕਰਵਾਉਣਾ ਹੀ ਸਾਡਾ ਉਦੇਸ਼ :- ਨਵਦੀਪ ਕੁਮਾਰ ਸ਼ਰਮਾ(ਐਮ.ਡੀ)

ਫਗਵਾੜਾ 20ਜਨਵਰੀ
( ਸ਼ਰਨਜੀਤ ਸਿੰਘ ਸੋਨੀ )
ਆਜ਼ਾਦ ਹੈਲਥ ਕੇਅਰ ਫਗਵਾੜਾ ਵਲੋਂ ਪਿੰਡ ਭੁਲਾਰਾਈ ਵਿੱਖੇ ਵਿਸ਼ਾਲ ਮੈਡੀਕਲ ਚੈੱਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ੂਗਰ ਦੇ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ, ਅੱਖਾਂ ਦੀ ਦਵਾਈ ਮੁਫ਼ਤ ਦਿੱਤੀ ਗਈ ਅਤੇ ਬਾਕੀ ਬਿਮਾਰੀਆਂ ਦੇ ਵੀ ਮੁਫ਼ਤ ਚੈਕਅਪ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਗਈਆਂ। ਅੱਗੇ ਤੋਂ ਘੱਟ ਰੇਟ ਤੇ ਸਸਤੇ ਇਲਾਜ਼ ਲਈ ਕਾਰਡ ਵੀ ਬਣਾਏ ਗਏ। ਆਜ਼ਾਦ ਹੈਲਥ ਕੇਅਰ ਫਗਵਾੜਾ ਵਲੋਂ ਪਿੰਡ ਦੇ ਜੰਝ-ਘਰ ਲਈ 10 ਟਿਊਬ ਸੈਟਾਂ ਦੀ ਸੇਵਾ ਕੀਤੀ ਗਈ। ਪਿੰਡ ਵਾਲਿਆਂ ਵਲੋਂ ਇਸ ਕੈਂਪ ਨੂੰ ਵੱਡਾ ਯੋਗਦਾਨ ਦਿੱਤਾ ਗਿਆ। ਸਮੂਹ ਪਿੰਡ ਵਾਲਿਆਂ ਨੇ ਇਸ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਨਵਦੀਪ ਕੁਮਾਰ ਸ਼ਰਮਾ (ਐਮ.ਡੀ ਆਜ਼ਾਦ ਹੈਲਥ ਕੇਅਰ) ਡਾ. ਸਿੰਮੀ ਕਟਾਰੀਆ, ਬਲਵਿੰਦਰ ਕੌਰ, ਕੁਲਵਿੰਦਰ ਕੌਰ ਅਤੇ ਗੁਰਦਿਆਲ ਸਿੰਘ (ਮੈਂਬਰ ਬਲਾਕ ਸੰਮਤੀ) ਕੁਲਵੰਤ ਸਿੰਘ ( ਸਾਬਕਾ ਸਰਪੰਚ) ਤਰਨਜੀਤ ਸਿੰਘ, ਸੁਰਜੀਤ (ਸਾਬਕਾ ਪੰਚ) ਗੁਰਦੀਪ ਰਾਏ, ਅਮਨਦੀਪ ਸਿੰਘ, ਯੁਵਰਾਜ ਸਿੰਘ, ਕਰਮ ਸਿੰਘ, ਲਾਡੀ ਮੰਗਲ ਦਾਸ, ਜਤਿੰਦਰ ਸਿੰਘ,ਜਸਪ੍ਰੀਤ ਸਿੰਘ, ਪਵਨ ਕੁਮਾਰ, ਹਰਸ਼ ਬੇਦੀ , ਮੋਹਿਤ, ਸਰਬਜੀਤ,ਗੁਰਬਚਨ ਸਿੰਘ,ਮੋਹਿਤ ਗਾਂਧੀ ਅਦਿ ਮੋਜੂਦ ਸਨ।

Leave a Reply

Your email address will not be published. Required fields are marked *

error: Content is protected !!