Latest news

ਆਕਸਫੋਰਡ ਇੰਸਟੀਚਿਊਟ ਆਫ ਪ੍ਰੋਫੈਸ਼ਨਲਜ਼ ‘ਚ ਹੋਇਆ ਆਈਲੈਟਸ ਟੈਸਟ ਕਲੀਅਰ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਵਿਦੇਸ਼ਾਂ ‘ਚ ਨਾਮ ਰੋਸ਼ਨ ਕਰ ਰਹੇ ਹਨ ਇੰਸਟੀਚਿਊਟ ਦੇ ਵਿਦਿਆਰਥੀ – ਮੁਕੇਸ਼ ਭਾਟੀਆ * 8.0 ਬੈਂਡ ਹਾਸਲ ਕਰਨ ਵਾਲੀ ਮਮਤਾ ਕੈਂਥ ਨੂੰ ਮਿਲਿਆ ‘ਐਕਸੀਲੈਂਟ ਪਰਫਾਰਮੈਂਸ ਅਵਾਰਡ’ * ਵਿਧਾਇਕ ਧਾਲੀਵਾਲ ਨੇ ਕੀਤਾ ਵਿਦਿਆਰਥੀਆਂ ਨੂੰ ਸਨਮਾਨਤ

ਫਗਵਾੜਾ 14 ਦਸੰਬਰ
( ਸ਼ਰਨਜੀਤ ਸਿੰਘ ਸੋਨੀ  )
ਫਗਵਾੜਾ ਦੇ ਆਕਸਫੋਰਡ ਇੰਸਟੀਚਿਊਟ ਆਫ ਪ੍ਰੋਫੈਸ਼ਨਲਜ ਵਿਖੇ ਆਈਲੈਟਸ ਪ੍ਰੀਖਿਆ ਵਿਚ 6.0 ਅਤੇ ਇਸ ਤੋਂ ਵੱਧ ਬੈਂਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਸੇਵਾ ਮੁਕਤ ਆਈ.ਏ.ਐਸ.) ਸ਼ਾਮਲ ਹੋਏ। ਉਹਨਾਂ ਦੇ ਨਾਲ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਕੌਂਸਲਰ ਸੰਜੀਵ ਸ਼ਰਮਾ ਬੁੱਗਾ, ਕੌਂਸਲਰ ਜਤਿੰਦਰ ਵਰਮਾਨੀ, ਕੌਂਸਲਰ ਦਰਸ਼ਨ ਲਾਲ ਧਰਮਸੋਤ ਅਤੇ ਜਗਜੀਤ ਬਿੱਟੂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਮੁਕੇਸ਼ ਭਾਟੀਆ ਅਤੇ ਪਿੰਕੀ ਭਾਟੀਆ ਨੇ ਸਮੂਹ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਵਧੀਆ ਬੈਂਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਉਹਨਾਂ ਦੱਸਿਆ ਕਿ ਆਕਸਫੋਰਡ ਇੰਸਟੀਚਿਊਟ ਵਿਖੇ ਆਈਲੈਟਸ ਕੋਰਸ ਕਰਨ ਵਾਲੇ ਵਿਦਿਆਰਥੀ ਇੰਗਲੈਂਡ, ਕੈਨੇਡਾ, ਅਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਸਮੇਤ ਦੁਨੀਆ ਦੇ ਲਗਭਗ ਸਾਰੇ ਹੀ ਵਿਕਸਤ ਦੇਸ਼ਾਂ ਵਿਚ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਸ੍ਰੀਮਤੀ ਪਿੰਕੀ ਭਾਟੀਆ ਨੇ ਕਿਹਾ ਕਿ ਆਈਲੇਟਸ ਦਾ ਟੈਸਟ ਚੰਗੇ ਬੈਂਡ ਨਾਲ ਕਲੀਅਰ ਕਰਕੇ ਵਿਦੇਸ਼ਾਂ ਵਿਚ ਵਧੀਆ ਕੈਰੀਅਰ ਬਣਾਇਆ ਜਾ ਸਕਦਾ ਹੈ ਅਤੇ ਆਕਸਫੋਰਡ ਇੰਸਟੀਚਿਊਟ ਵਿਦਿਆਰਥੀਆਂ ਨੂੰ ਇਹ ਟੀਚਾ ਹਾਸਲ ਕਰਨ ਵਿਚ ਵਧੀਆ ਟ੍ਰੇਨਿੰਗ ਅਤੇ ਮਾਰਗ ਦਰਸ਼ਨ ਦੇ ਰਿਹਾ ਹੈ। ਸਮਾਗਮ ਦੌਰਾਨ 8.0 ਬੈਂਡ ਹਾਸਲ ਕਰਕੇ ਆਕਸਫੋਰਡ ਇੰਸਟੀਚਿਊਟ ਦੀ ਵਿਦਿਆਰਥਣ ਮਮਤਾ ਕੈਂਥ ਨੇ ਐਕਸੀਲੈਂਟ ਪਰਫਾਰਮੈਂਸ ਅਵਾਰਡ ਹਾਸਲ ਕੀਤਾ। ਇਸ ਤੋਂ ਇਲਾਵਾ ਯੁਵਰਾਜ ਸਿੰਘ, ਨਮਿਤ, ਸ਼ਿਵਮ ਗੋਇਲ ਅਤੇ ਨਵਦੀਪ ਕੌਰ ਨੇ 7.5 ਬੈਂਡ, ਅੰਕਿਤ, ਸਕਸ਼ਮ ਗੋਇਲ, ਹਰਮਨ ਕਟਾਰੀਆ, ਨੀਤਿਕਾ ਸੁਧੀਰ, ਪ੍ਰਗਿਆ ਜੈਨ, ਪ੍ਰਣਵੀਤ ਕੌਰ ਨੇ 7.0 ਬੈਂਡ, ਰੁਹਾਨੀ, ਗੁਰਜੋਤ ਸਿੰਘ, ਸਤਵਿੰਦਰ ਸਿੰਘ, ਮਨਕੀਰਤ ਸਿੰਘ, ਨੈਨਸੀ, ਪਿੰਕੀ, ਮਮਤਾ, ਪ੍ਰਤੀਕ ਖੁਰਾਣਾ ਅਤੇ ਨਿਸ਼ਾ ਨੇ 6.5 ਬੈਂਡ ਤੋਂ ਇਲਾਵਾ ਸੋਨਾਲੀ, ਬਖਸ਼ੀਸ਼ ਕੌਰ, ਕ੍ਰਿਸ਼ਨਵ, ਗੌਰਵ ਲੱਧੜ, ਨਵਲਦੀਪ ਕੌਰ ਨੇ 6.0 ਬੈਂਡ ਹਾਸਲ ਕਰਕੇ ਇੰਸਟੀਚਿਊਟ ਦਾ ਨਾਮ ਰੌਸ਼ਨ ਕੀਤਾ। ਜਿਹਨਾਂ ਨੂੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸਟਾਰ ਆਫ ਆਕਸਫੋਰਡ ਅਵਾਰਡ ਨਾਲ ਸਨਮਾਨਤ ਕੀਤਾ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਮਾਗਮ ਦੌਰਾਨ ਇੰਸਟੀਚਿਊਟ ਵਲੋਂ ਲਏ ਗਏ ਮੋਕ ਟੈਸਟ ਵਿਚ ਪਿੰ੍ਸ ਡੋਗਰਾ, ਲਛਮਣ ਦਾਸ ਅਤੇ ਲਵਲੀਨ ਕੁਮਾਰੀ ਨੂੰ 7.0 ਬੈਂਡ ਪ੍ਰਾਪਤ ਕਰਨ ਤੇ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਅਖੀਰ ਵਿਚ ਵਿਧਾਇਕ ਧਾਲੀਵਾਲ ਨੂੰ ਵੀ ਪ੍ਰਬੰਧਕਾਂ ਵਲੋਂ ਯਾਦਗਾਰੀ ਚਿੰਨ• ਭੇਂਟ ਕੀਤਾ ਗਿਆ। ਇਸ ਮੌਕੇ ਪੱਪੀ ਪਰਮਾਰ, ਮਹਿੰਦਰ ਪਾਲ ਸੌਂਧੀ, ਮੁਕੇਸ਼ ਜੱਸੀ, ਸੁਨੀਲ ਜੱਸੀ, ਸੰਦੀਪ ਮਹੇ, ਪਰਮਜੀਤ ਬੱਗਾ, ਅਸ਼ੋਕ ਕੁਮਾਰ, ਅਵਿਨਾਸ਼ ਬਸਰਾ, ਬੱਗਾ ਸਿੰਘ, ਮਨਜੀਤ ਕੁਮਾਰ, ਸੁਰਜੀਤ ਲਾਲ, ਲਵ ਕੁਮਾਰ, ਪਵਨ ਸੁਮਨ, ਸੁਭਾਸ਼ ਕੁਮਾਰ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

error: Content is protected !!