Latest news

ਆਈ.ਐਮ.ਏ. ਨੇ ਵਿਸ਼ਵ ਔਰਤ ਦਿਵਸ ਮੌਕੇ ਸਰਕਾਰੀ ਸੀ.ਸੈ. ਸਕੂਲ ਵਿਖੇ ਕਰਵਾਇਆ ਸੈਮੀਨਾਰ

ਫਗਵਾੜਾ 6 ਮਾਰਚ
( ਸ਼ਰਨਜੀਤ ਸਿੰਘ ਸੋਨੀ )
ਆਈ.ਐਮ.ਏ. ਫਗਵਾੜਾ ਵਲੋਂ ਵਿਸ਼ਵ ਔਰਤ ਦਿਵਸ ਦੇ ਸਬੰਧ ਵਿਚ ਸਕੂਲੀ ਬੱਚੀਆਂ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ ਇਕ ਸੈਮੀਨਾਰ ਦਾ ਆਯੋਜਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੰਗਾ ਰੋਡ ਫਗਵਾੜਾ ਵਿਖੇ ਕੀਤਾ ਗਿਆ। ਇਸ ਦੌਰਾਨ ਪ੍ਰੋਜੈਕਟ ਕੋਆਰਡੀਨੇਟਰ ਡਾ. ਮੀਨੂੰ ਟੰਡਨ ਨੇ ਲੜਕੀਆਂ ਨੂੰ ਮਹਾਵਾਰੀ ਦੀ ਮਹੱਤਤਾ ਅਤੇ ਇਸ ਪੀਰੀਅਡ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆ ਬਾਰੇ ਵਿਸਥਾਰ ਨਾਲ ਦੱਸਿਆ ਤਾਂ ਜੋ ਕਿਸੇ ਤਰ•ਾਂ ਦੇ ਇਨਫੈਕਸ਼ਨ ਤੋਂ ਬਚਿਆ ਜਾ ਸਕੇ। ਉਹਨਾਂ ਕਿਹਾ ਕਿ ਚੰਗੀ ਖੁਰਾਕ ਨਾਲ ਔਰਤਾਂ ਨੂੰ ਚੰਗੀ ਸਿਹਤ ਮਿਲਦੀ ਹੈ ਅਤੇ ਸਿਹਤਮੰਦ ਔਰਤ ਚੰਗੇ ਸਮਾਜ ਦੀ ਸਿਰਜਣਾ ਕਰਦੀ ਹੈ। ਸਕੂਲ ਪ੍ਰਿੰਸੀਪਲ ਮੀਨੂੰ ਗੁਪਤਾ ਨੇ ਮਹਾਵਾਰੀ ਦੌਰਾਨ ਸਕੂਲ ਵਿਚ ਲੜਕੀਆਂ ਲਈ ਉਪਲੱਬਧ ਸਹੂਲਤਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਿਹਤ ਸੰਭਾਲ ਬਾਰੇ ਸਕੂਲ ਸਟਾਫ ਸਮੇਂ-ਸਮੇਂ ਸਿਰ ਵਿਦਿਆਰਥਣਾਂ ਨੂੰ ਜਾਣੂ ਕਰਵਾਉਂਦਾ ਰਹਿੰਦਾ ਹੈ। ਆਈ.ਐਮ.ਏ. ਫਗਵਾੜਾ ਦੇ ਪ੍ਰਧਾਨ ਡਾ. ਐਸ. ਰਾਜਨ ਨੇ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਸਿਹਤਮੰਦ ਸਮਾਜ ਦੀ ਸਿਰਜਣਾਂ ਵਿਚ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਔਰਤ ਸਾਡੇ ਸਮਾਜ ਦਾ ਵਿਸ਼ੇਸ਼ ਅੰਗ ਹੈ ਜਿਸ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ। ਇਸ ਪ੍ਰੋਜੈਕਟ ਵਿਚ ਇੰਨ•ਰਵੀਲ ਕਲੱਬ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਇਸ ਮੌਕੇ ਆਈ.ਐਮ.ਏ. ਦੇ ਸਕੱਤਰ ਡਾ. ਜਗਜੀਤ ਸਿੰਘ, ਡਾ. ਇੰਦਰਜੀਤ ਸਿੰਘ, ਡਾ. ਹਰਜੀਤ ਕੌਰ, ਡਾ. ਗੁਰਇੰਦਰ ਨਾਗਪਾਲ, ਡਾ. ਸੀਮਾ ਰਾਜਨ, ਸੋਨਮ ਸਹਿਦੇਵ, ਸ੍ਰੀਮਤੀ ਚੰਦਰਕਾਂਤਾ, ਡਾ. ਦਵਿੰਦਰ ਕੌਰ ਤੋਂ ਇਲਾਵਾ ਸਮੂਹ ਸਕੂਲ ਸਟਾਫ ਹਾਜਰ ਸੀ।

Leave a Reply

Your email address will not be published. Required fields are marked *

error: Content is protected !!