ਆਈ.ਐਮ.ਏ. ਨੇ ਫਗਵਾੜਾ ਸ਼ਾਖਾ ਪ੍ਰਧਾਨ ਡਾ. ਰਾਜਨ ਨੂੰ ਵਧੀਆ ਕਾਰਗੁਜਾਰੀ ਲਈ ਕੀਤਾ ਸਨਮਾਨਤ * ਫਗਵਾੜਾ ਬ੍ਰਾਂਚ ਨੂੰ ਐਲਾਨਿਆ ਬੈਸਟ ਬ੍ਰਾਂਚ
ਫਗਵਾੜਾ 1 ਫਰਵਰੀ
ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਆਈ.ਐਮ.ਏ. ਫਗਵਾੜਾ ਦੇ ਪ੍ਰਧਾਨ ਡਾ. ਐਸ. ਰਾਜਨ ਨੂੰ ਪੰਜਾਬ ਵਿਚ ਸਭ ਤੋਂ ਵਧੀਆ ਕਾਰਗੁਜਾਰੀ ਵਾਲਾ ਪ੍ਰਧਾਨ ਐਲਾਨਿਆ ਗਿਆ ਹੈ ਅਤੇ ਫਗਵਾੜਾ ਬ੍ਰਾਂਚ ਨੂੰ ਬੈਸਟ ਬ੍ਰਾਂਚ ਦਾ ਤਗਮਾ ਹਾਸਲ ਹੋਇਆ ਹੈ। ਡਾ. ਰਾਜਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਲੰਧਰ ਵਿਖੇ ਆਯੋਜਿਤ ਸਮਾਗਮ ਦੌਰਾਨ ਆਈ.ਐਮ.ਏ. ਪੰਜਾਬ ਦੇ ਪ੍ਰਧਾਨ ਡਾ. ਯੋਗੇਸ਼ਵਰ ਸੂਦ ਅਤੇ ਹੋਰਨਾਂ ਵਲੋਂ ਫਗਵਾੜਾ ਬ੍ਰਾਂਚ ਨੂੰ ਪੰਜਾਬ ਵਿਚੋਂ ਬੈਸਟ ਬ੍ਰਾਂਚ ਐਲਾਨਿਆ ਜਾਣਾ ਫਗਵਾੜਾ ਸ਼ਾਖਾ ਦੇ ਸਮੂਹ ਮੈਂਬਰਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਕਤ ਸਮਾਗਮ ਦੌਰਾਨ ਆਈ.ਐਮ.ਏ. ਵਲੋਂ ਡਾ. ਰਾਜਨ ਦੀਆਂ ਜੱਥੇਬੰਦੀ ਲਈ ਸੇਵਾਵਾਂ ਨੂੰ ਖਾਸ ਤੌਰ ਤੇ ਸਰਾਹਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਅਤੇ ਉਹ ਹੋਰ ਵੀ ਤਨਦੇਹੀ ਨਾਲ ਐਸੋਸੀਏਸ਼ਨ ਅਤੇ ਸਮਾਜ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਜਿਕਰਯੋਗ ਹੈ ਕਿ ਡਾ. ਐਸ. ਰਾਜਨ ਨੂੰ ਸਾਲ 2018 ਦੇ ਬੈਸਟ ਨੈਸ਼ਨਲ ਅਵਾਰਡ ਨਾਲ ਵੀ ਨਵਾਜਿਆ ਜਾ ਚੁੱਕਾ ਹੈ। ਡਾ. ਰਾਜਨ ਦੀ ਪ੍ਰਾਪਤੀ ‘ਤੇ ਡਾ. ਐਸ.ਪੀ.ਐਸ. ਸੂਚ, ਡਾ. ਜੇ.ਐਸ. ਵਿਰਕ, ਡਾ. ਜੀ.ਬੀ. ਸਿੰਘ, ਡਾ. ਮਮਤਾ ਗੌਤਮ, ਡਾ. ਚਿਮਨ ਅਰੋੜਾ, ਡਾ. ਰਮੇਸ਼ ਅਰੋੜਾ, ਡਾ. ਕਮਲ ਕਿਸ਼ੋਰ (ਐਸ.ਐਮ.ਓ.), ਡਾ. ਕੈਲਾਸ਼ ਕਪੂਰ ਅਤੇ ਡਾ. ਵਿਜੇ ਸ਼ਰਮਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ ਹਨ।