Latest news

(ਆਈ.ਐਮ.ਏ.) ਦੇ ਰਾਸ਼ਟਰੀ ਪ੍ਰਧਾਨ ਡਾ. ਸ਼ਾਨਤਨੂ ਸੈਨ ਭਲਕੇ ਆਈ.ਐਮ.ਏ. ਦੀ ਰਾਸ਼ਟਰੀ ਅਤੇ ਰਾਜ ਪੱਧਰੀ ਟੀਮ ਦੇ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੁੱਜਣਗੇ

ਫਗਵਾੜਾ 26 ਜੁਲਾਈ
( ਸ਼ਰਨਜੀਤ ਸਿੰਘ ਸੋਨੀ    )
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੇ ਰਾਸ਼ਟਰੀ ਪ੍ਰਧਾਨ ਡਾ. ਸ਼ਾਨਤਨੂ ਸੈਨ 27 ਜੁਲਾਈ (ਸ਼ਨੀਵਾਰ) ਨੂੰ ਫਗਵਾੜਾ ਪਹੁੰਚ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਈ.ਐਮ.ਏ. ਫਗਵਾੜਾ ਦੇ ਪ੍ਰਧਾਨ ਡਾ. ਐਸ. ਰਾਜਨ ਨੇ ਆਈ.ਐਮ.ਏ. ਪੰਜਾਬ ਦੇ ਸਾਬਕਾ ਪ੍ਰਧਾਨ ਡਾ. ਐਸ.ਪੀ.ਐਸ. ਸੂਚ, ਡਾ. ਸੁਨੀਲ ਕਤਿਆਲ, ਡਾ. ਬਖਸ਼ੀ ਅਤੇ ਡਾ. ਵਿਵੇਕ ਗੁਪਤਾ ਡੀ.ਐਮ.ਸੀ. ਲੁਧਿਆਣਾ ਦੀ ਹਾਜਰੀ ਵਿਚ ਦੱਸਿਆ ਕਿ 27 ਜੁਲਾਈ ਨੂੰ ਵਿਸ਼ਵ ਸੀ.ਪੀ.ਆਰ. ਦਿਵਸ ਮੌਕੇ ਆਈ.ਐਮ.ਏ. ਦੇ ਰਾਸ਼ਟਰੀ ਪ੍ਰਧਾਨ ਡਾ. ਸ਼ਾਨਤਨੂ ਸੈਨ ਆਈ.ਐਮ.ਏ. ਦੀ ਰਾਸ਼ਟਰੀ ਅਤੇ ਰਾਜ ਪੱਧਰੀ ਟੀਮ ਦੇ ਨਾਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੁੱਜਣਗੇ ਜਿੱਥੇ ਹਜਾਰਾਂ ਵਿਦਿਆਰਥੀਆਂ ਨੂੰ ਸੀ.ਪੀ.ਆਰ. ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਦਿਲ ਦੇ ਦੌਰੇ ਦੀ ਐਮਰਜੇਂਸੀ ਹਾਲਤ ਵਿਚ ਕੀਮਤੀ ਜਿੰਦਗੀਆਂ ਨੂੰ ਬਚਾਇਆ ਜਾ ਸਕੇ। ਉਹਨਾਂ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਦੇ ਨਾਲ ਆਈ.ਐਮ.ਏ. ਦੇ ਸੂਬਾ ਪ੍ਰਧਾਨ ਡਾ. ਜੋਗੇਸ਼ਵਰ ਸੂਦ, ਸਕੱਤਰ ਡਾ. ਨਵਜੋਤ ਦਹੀਆ, ਏ.ਕੇ.ਐਨ. ਸਿਨਹਾ ਅਤੇ ਡਾ. ਬਖਸ਼ੀ ਵੀ ਹੋਣਗੇ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਫਗਵਾੜਾ ਦੇ ਪਿੰਡ ਢੱਕ ਪੰਡੋਰੀ ਵਿਖੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੰਦੇ ਹੋਏ ਬੂਟੇ ਵੀ ਲਗਾਏ ਜਾਣਗੇ। ਬੂਟੇ ਲਗਾਉਣ ਦੀ ਮੁਹਿਮ ਵਿਚ ਆਈ.ਐਮ.ਏ. ਦੇ ਮੁੱਖ ਸਰਪ੍ਰਸਤ ਜੰਗਲਾਤ ਜਤਿੰਦਰ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ।

Leave a Reply

Your email address will not be published. Required fields are marked *

error: Content is protected !!