Latest news

ਅੱਤਵਾਦੀ ਮੂਸਾ ਪੰਜਾਬ ‘ਚ ਮੌਜੂਦ ! ਸੁਰੱਖਿਆ ਏਜੰਸੀਆਂ ਵੱਲੋਂ ਹਾਈ ਅਲਰਟ | ਰਾਜਸਥਾਨ ਨਾਲ ਲੱਗਦੇ ਬਾਰਡਰ ਨੂੰ ਵੀ ਪੰਜਾਬ ਪੁਲਿਸ ਨੇ ਕੀਤਾ ਸੀਲ

ਬਠਿੰਡਾ: ਪੰਜਾਬ ‘ਚ ਇੱਕ ਵਾਰ ਫੇਰ ਅਲਕਾਇਦਾ ਦੇ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਨੂੰ ਲੈ ਕੇ ਆਈਬੀ, ਸੀਆਈਡੀ ਤੇ ਆਰਮੀ ਇੰਟੈਲੀਜੈਂਸ ਦੇ ਇੰਨਪੁਟ ਮਿਲੇ ਹਨ। ਫਿਰੋਜ਼ਪੁਰ ਤੋਂ ਬਾਅਦ ਬੁੱਧਵਾਰ ਨੂੰ ਬਠਿੰਡਾ ਤੇ ਨੇੜਲੇ ਇਲਾਕਿਆਂ ‘ਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। ਸੈਨਾ ਨੇ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਦਾ ਮੋਰਚਾ ਸਾਂਭ ਲਿਆ ਹੈ।

ਰਾਜਸਥਾਨ ਨਾਲ ਲੱਗਦੇ ਬਾਰਡਰ ਨੂੰ ਵੀ ਪੰਜਾਬ ਪੁਲਿਸ ਨੇ ਸੀਲ ਕਰ ਦਿੱਤਾ ਹੈ। ਪੁਲਿਸ ਦੇ 9 ਨਾਕਿਆਂ ਤੋਂ ਇਲਾਵਾ 6 ਪੈਟ੍ਰੋਲਿੰਗ ਪਾਰਟੀਆਂ ਇਲਾਕੇ ‘ਚ ਗਸ਼ਤ ਕਰ ਰਹੀਆਂ ਹਨ। ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਕਿਾਹ ਕਿ ਇੰਟੈਲੀਜੈਂਸ ਤੋਂ ਮਿਲੀ ਹਾਈ ਸੈਂਸਟਿਵ ਇਨਪੁਟ ਤੋਂ ਬਾਅਦ ਮੰਗਲਵਾਰ ਨੂੰ ਸੈਨਾ ਦੇ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਸ਼ਹਿਰ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਸ਼ਹਿਰ ‘ਚ ਸੈਨਾ ਨੇ ਮੋਰਚਾ ਸਾਂਭ ਲਿਆ ਹੈ। ਮੂਸਾ ਦੇ ਅੰਮ੍ਰਿਤਸਰ ਬੈਲਟ ‘ਚ ਹੋਣ ਦੇ ਇਨਪੁਟ ਤੋਂ ਕੁਝ ਦਿਨ ਬਾਅਦ ਹੀ 18 ਨਵੰਬਰ, 2018 ਨੂੰ ਨਿਰੰਕਾਰੀ ਮਿਸ਼ਨ, ਅੰਮ੍ਰਿਤਸਰ ‘ਤੇ ਗ੍ਰੇਨੇਡ ਅਟੈਕ ਹੋਇਆ, ਜਿਸ ‘ਚ 3 ਲੋਕਾਂ ਦੀ ਮੌਤ ਤੇ 12 ਜ਼ਖ਼ਮੀ ਹੋ ਗਏ ਸੀ।

ਖੁਫਿਆ ਏਜੰਸੀਆਂ ਤੋਂ ਮਿਲੀ ਇਨਪੁਟ ‘ਤੇ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਥਾਣਾ ਮਮਦੋਟ ਦੇ ਪਿੰਡ ਬਸਤੀ ਗੁਲਾਬ ਸਿੰਘ ਵਾਲੀ ਨੂੰ ਸੀਲ ਕਰ ਸਰਚ ਸ਼ੁਰੂ ਕੀਤੀ। ਜਿੱਥੇ ਪਾਕਿਸਤਾਨ ਕੰਪਨੀ ਦੀ ਐਕਟਿਵ ਸਿਮ ਮਿਲੀ ਹੈ। ਖ਼ਬਰਾਂ ਨੇ ਕਿ ਮੰਗਲਵਾਰ ਰਾਤ ਜ਼ਿਲ੍ਹਾ ਪੁਲਿਸ ਨੇ ਪਿੰਡ ਦੇ ਕੁਝ ਘਰਾਂ ‘ਚ ਛਾਪੇਮਾਰੀ ਵੀ ਕੀਤੀ ਸੀ।

ਖ਼ਬਰਾਂ ਤਾਂ ਇਹ ਵੀ ਨੇ ਕਿ ਮੰਗਲਵਾਰ ਦੇਰ ਰਾਤ ਪੁਲਿਸ ਨੇ ਮਮਦੋਟ ਕੋਲੋ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਜ਼ਾਕਿਰ ਮੂਸਾ ਇਨ੍ਹੀਂ ਦਿਨੀਂ ਪੰਜਾਬ ‘ਚ ਕਿਤੇ ਲੁੱਕਿਆ ਬੈਠਾ ਹੈ। ਉਹ ਆਪਣਾ ਹੁਲੀਆ ਬਦਲਦਾ ਰਹਿੰਦਾ ਹੈ। ਹੁਣ ਉਸ ਦੀ ਇੱਕ ਕਥਿਤ ਫੋਟੋ ਸਿੱਖ ਦੇ ਹੁਲੀਏ ‘ਚ ਵਾਇਰਲ ਹੋ ਰਹੀ ਹੈ ਜਿਸ ‘ਚ ਉਸ ਨੇ ਪੱਗ ਬੰਨ੍ਹੀ ਹੈ ਤੇ ਦਾੜ੍ਹੀ ਰੱਖੀ ਹੋਈ ਹੈ।

Leave a Reply

Your email address will not be published. Required fields are marked *

error: Content is protected !!