Latest

ਅੰਤਰਾਸ਼ਟਰੀ ਪੱਧਰ ਦੇ ਸੁੰਦਰਤਾ ਮੁਕਾਬਲੇ ਵਿੱਚ ਭਾਗ ਲਏਗੀ ਫਗਵਾੜਾ ਦੀ ਸ਼ੈਲਜਾ ਸੂਰੀ

ਫਗਵਾੜਾ
( ਸ਼ਰਨਜੀਤ ਸਿੰਘ ਸੋਨੀ   )  

ਮਾਡਲਿੰਗ ਅਤੇ ਸੁੰਦਰਤਾ ਮੁਕਾਬਲੀਆਂ ਵਿੱਚ ਸੰਸਾਰ ਭਰ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਣ ਵਾਲੀ ਫਗਵਾੜਾ ਦੀ ਮਿਸੇਜ ਸ਼ੈਲਜਾ ਸੂਰੀ ਦਾ ਨਾਮ ‘ਹਾਟ ਮੋਂਡੇ ਮਿਸੇਜ ਇੰਡਿਆ ਵਲਰਡ 2019’ ਮੁਕਾਬਲੇ ਵਿਚ ਸ਼ਾਮਲ ਕੀਤਾ ਗਿਆ ਹੈ। ਸੁਖਜੀਤ ਸਟਾਰਚ ਮਿਲ ਐਂਡ ਕੈਮਿਕਲਜ  ਫਗਵਾੜਾ ਦੇ ਜਨਰਲ ਮੈਨੇਜਰ ਸ਼੍ਰੀ ਵੀ.ਕੇ. ਸੂਰੀ ਦੀ ਨੂੰਹ ਮਿਸੇਜ ਸ਼ੈਲਜਾ ਸੂਰੀ ਜਿਨ•ਾਂ ਨੂੰ ਇੱਕ ਆਰਮੀ ਆਫਿਸਰ ਦੀ ਪੁਤਰੀ ਅਤੇ ਆਰਮੀ ਆਫਿਸਰ ਦੀ ਪਤਨੀ ਹੋਣ ਦਾ ਮਾਣ ਹਾਸਲ ਹੈ,  ਉਸਨੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ। ਉਸਦੇ ਪਿਤਾ ਦੀ ਜਿੱਥੇ ਵੀ ਟਰਾਂਸਫਰ ਹੁੰਦੀ ਉਸ ਨੂੰ ਪਰਵਾਰ  ਦੇ ਨਾਲ ਉਥੇ ਹੀ ਰਹਿਣਾ ਪੈਂਦਾ ਅਤੇ ਉਥੇ ਹੀ ਨਵੇਂ ਮਾਹੌਲ ਵਿੱਚ ਪੜ•ਾਈ ਜਾਰੀ ਰੱਖਣੀ ਹੁੰਦੀ ਸੀ, ਜੋ ਕਿ ਸੌਖਾ ਨਹੀਂ ਸੀ ਪਰ ਆਪਣੀ ਪ੍ਰਤਿਬਧਤਾ ਦੇ ਜੋਰ ਤੇ ਉਸ ਨੇ ਮਨੋਵਿਗਿਆਨ ਵਿਸ਼ੇ ‘ਚ ਡਿਗਰੀ ਹਾਸਲ ਕੀਤੀ। ਵਿਆਹ ਤੋਂ ਬਾਅਦ ਦੀ ਪ੍ਰਸਥਿਤੀ ਵੀ ਉਹੀ ਰਹੀ। ਜਿੱਥੇ ਉਨ•ਾਂ ਦੇ ਪਤੀ ਦੀ ਪੋਸਟਿੰਗ ਹੁੰਦੀ ਹੈ ਉਨ•ਾਂ ਨੂੰ ਉਥੇ ਹੀ ਰਹਿਣਾ ਹੁੰਦਾ ਹੈ ਲੇਕਿਨ ਜਿੰਦਗੀ ਵਿੱਚ ਅੱਗੇ ਵਧਣ  ਦੇ ਜਜਬੇ ਨਾਲ ਉਨ•ਾਂ ਨੇ ਹਮੇਸ਼ਾ ਨਵੀਂ ਜਗ•ਾ ਉੱਤੇ ਨਵੇਂ ਸਿਰੇ ਤੋਂ ਸਮਾਜਿਕ ਅਤੇ ਹੋਰ ਉਸਾਰੂ ਗਤੀਵਿਧੀਆਂ ਵਿੱਚ ਭਾਗ ਲੈਣਾ ਜਾਰੀ ਰੱਖਿਆ। ਸ਼ੈਲਜਾ ਸੂਰੀ ਨੇ ਦੇਸ਼ ਦਾ ਨਾਮ ਉਦੋਂ ਰੌਸ਼ਨ ਕੀਤਾ ਜਦੋਂ ਔਰਤਾਂ ਦੇ ਸਸ਼ਕਤੀਕਰਣ ਦੀ 2008 ਵਿੱਚ ਅਰੰਭੀ ਮੁਹਿੰਮ ਵਿੱਚ 15 ਦੇਸ਼ਾਂ ਦੀਆਂ 50 ਹਜਾਰ ਔਰਤਾਂ ਵਿੱਚੋਂ  ਉਨ•ਾਂ ਨੂੰ ਪਹਿਲੀਆਂ ਕਤਾਰਾਂ ਵਿੱਚ ਸਥਾਨ ਮਿਲਿਆ। ਸ਼ੈਲਜਾ ਸੂਰੀ ਨੇ ਜਿੱਥੇ ਅਨੇਕਾਂ ਸੁੰਦਰਤਾ ਮੁਕਾਬਲਿਆਂ ਨੂੰ ਜਿੱਤਿਆ ਉੱਥੇ ਹੀ ਸਿੱਖਿਆ ਦੇ ਖੇਤਰ ਵਿੱਚ ਵੀ ਬਤੌਰ ਪ੍ਰਿੰਸੀਪਲ ਨਾਮਣਾ ਖੱਟਿਆ। 45 ਸਾਲ ਦਾ ਸ਼ੈਲਜਾ ਸੂਰੀ ਵੱਡੇ ਸੱਭਿਆਚਾਰਕ ਪ੍ਰੋਗਰਾਮ ਦੀ ਮਾਨਤਾ ਪ੍ਰਾਪਤ ਪ੍ਰਬੰਧਕ ਹੈ ਅਤੇ ਫੌਜੀ ਪਤਨੀਆਂ ਵਿਚ ਉਸਦੀ ਹਰਮਨ ਪਿਆਰਤਾ ਸਿਖਰਾਂ ਨੂੰ ਛੂੰਹਦੀ ਹੈ। ਸਮਾਜਿਕ ਜੀਵਨ  ਦੇ ਨਾਲ ਹੀ ਸ਼ੈਲਜਾ ਨੇ ਪਰਿਵਾਰਿਕ ਫਰਜ ਨੂੰ ਵੀ ਬਾਖੂਬੀ ਨਿਭਾਇਆ ਹੈ। ਉਨ•ਾਂ ਦੀ ਛੋਟੀ ਧੀ ਗਿਰਿਸ਼ਾ (18) ਅਤੇ ਵੱਡੀ ਤਾਮੀਰਾ (19) ਉੱਚ ਸਿੱਖਿਅਕ ਸੰਸਥਾਵਾਂ ਵਿੱਚ ਪੜ•ਾਈ ਕਰ ਰਹੀਆਂ ਹਨ। ਆਪਣੇ ਸੁਪਨਿਆਂ ਨੂੰ ਸਾਕਾਰ ਕਰਦੀ ਹੋਈ ਅਤੇ ਹਜਾਰਾਂ ਔਰਤਾਂ ਲਈ ਪ੍ਰੇਰਨਾ ਸਰੋਤ ਬਣਦੀ ਹੋਈ ਸ਼ੈਲਜਾ ਉੱਤੇ ਉੱਤੇ ਪਰਿਵਾਰ ਬਹੁਤ ਹੀ ਮਾਣ ਕਰਦਾ ਹੈ। ਅੱਜਕਲ ਸ਼ੈਲਜਾ ਸੂਰੀ ਅਕਤੂਬਰ 2019 ਵਿੱਚ ਗਰੀਸ ਵਿਖੇ ਹੋਣ ਵਾਲੇ ਫਾਈਨਲ ਮੁਕਾਬਲੇ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ ਅਤੇ ਆਪਣਾ ਸੁਪਨਾ ਸਾਕਾਰ ਕਰਨ ਲਈ ਦ੍ਰਿੜ• ਸੰਕਲਪ ਹੈ। ਮੇਜਰ ਸੂਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਗਰੀਸ ਵਿਖੇ ਅਕਤੂਬਰ ਮਹੀਨੇ ਵਿਚ ਹੋਣ ਵਾਲੇ ਫਾਈਨਲ ਮੁਕਾਬਲੇ ‘ਚ ਵੀ ਭਾਰਤ ਦਾ ਨਾਮ ਰੌਸ਼ਨ ਕਰੇਗੀ।

Leave a Reply

Your email address will not be published. Required fields are marked *

error: Content is protected !!