Latest

ਅੰਤਰਰਾਸ਼ਟਰੀ ਕੁਸ਼ਤੀ ਦੇ ਖੇਤਰ ਵਿੱਚ ਚਮਕਦਾ ਸਿਤਾਰਾ ਗੁਰਜਿੰਦਰ ਸਿੰਘ ਸੋਮਲ

 

ਫਗਵਾੜਾ 29 ਜੁਲਾਈ ( ਸੁਖਜੀਤ ਸਿੰਘ ) ਬਲਾਕ ਫਗਵਾੜਾ ਦੇ ਪਿੰਡ ਮੋਲੀ ਦਾ ਜੰਮਪਲ ਗੁਰਜਿੰਦਰ ਸਿੰਘ ਸੋਮਲ ਪੁੱਤਰ ਅਮਰਜੀਤ ਸਿੰਘ ਆਪਣੀ ਛੋਟੀ ਉਮਰੇ ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਵਿਚ ਨਾਮ ਤੇ ਸ਼ੋਹਰਤ ਖੱਟ ਰਿਹਾ ਹੈ।ਗੁਰਜਿੰਦਰ ਸਿੰਘ ਸੋਮਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਤਾ ਅਮਰਜੀਤ ਸਿੰਘ ਦੀ ਪ੍ਰੇਰਣਾ ਅਤੇ ਮਿੱਤਰਾਂ ਤੇ ਪਰਿਵਾਰ ਦੇ ਸਹਿਯੋਗ ਸਦਕਾ ਪਿੰਡ ਮੰਨਣਹਾਣਾ ਵਿਖੇ ਸੰਤ ਬਾਬਾ ਜਸਵੰਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਕੁਸ਼ਤੀ ਚੈਂਪੀਅਨਸ਼ਿਪ ‘ਚ ਆਫ਼-ਤਾਬ-ਏ- ਹਿੰਦ ਟਾਈਟਲ ਜਿੱਤਣਾ ਉਸਦੀ ਹੁਣ ਤਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ।ਇਸ ਪ੍ਰਾਪਤੀ ਦਾ ਸਾਰਾ ਸਿਹਰਾ ਗੁਰਜਿੰਦਰ ਸਿੰਘ ਸੋਮਲ ਨੇ ਆਪਣੇ ਮਾਤਾ ਪਿਤਾ ਅਤੇ ਦੋਸਤਾ ਮਿੱਤਰਾਂ ਦੇ ਸਹਿਯੋਗ ਦੇਣ ਦਾ ਦਿਲ ਦੀਆਂ ਗਹਿਰਾਈਆ ਤੋ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕੁਸ਼ਤੀ ਦੇ ਖੇਤਰ ਵਿੱਚ ਗਰੇਟ ਖਲੀ ਵਾਗ ਦੇਸ਼ ਦਾ ਨਾਮ ਚਮਕਾਉਣਾ ਚਾਹੁੰਦਾ ਹੈ। ਇਸ ਮੌਕੇ ਰਜਿੰਦਰ ਪਲਿਵਾਨ , ਵਿਜੈ ਪਹਿਲਵਾਨ, ਨਾਨਕ ਸਿੰਘ, ਸੰਤੋਖ ਸਿੰਘ, ਰਘਵੀਰ ਸਿੰਘ ਅਤੇ ਅਮਰੀਕ ਸਿੰਘ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

error: Content is protected !!