Latest

ਅਮਿੱਟ ਪੈੜਾਂ ਛੱਡ ਗਿਆ ਪੀਪਾ ਰੰਗੀ ਦਾ ਮਿਸ਼ਨਰੀ ਪ੍ਰੋਗਰਾਮ

ਫਗਵਾੜਾ ( ਸ਼ਰਨਜੀਤ ਸਿੰਘ ਸੋਨੀ )
ਬੀਤੇ ਦਿਨੀ ਦਾ ਪਾਵਰ ਆਫ਼ ਅੰਬੇਡਕਰ ਯੂਥ ਕਲੱਬ ਪੀਪਾ ਰੰਗੀ (ਖੋਤੜਾਂ ਫਗਵਾੜਾ) ਵਲੋਂ ਇੱਕ ਮਿਸ਼ਨਰੀ ਪ੍ਰੋਗਰਾਮ ‘ਏਕ ਸ਼ਾਮ ਸਵਿਧਾਨ ਨਿਰਮਾਤਾ ਕੇ ਨਾਮ’ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ਮਾ ਰੋਸ਼ਨ ਬਲਵੀਰ ਚੰਦ ਰੱਤੂ ਨੇ ਕੀਤੀ ਤੇ ਬਤੌਰ ਮੁੱਖ ਮਹਿਮਾਨ ਉੱਘੇ ਮਿਸ਼ਨਰੀ ਸ਼ਾਇਰ ਸੋਹਣ ਸਹਿਜਲ ਸ਼ਾਮਿਲ ਹੋਏ। ਮਿਸ਼ਨਰੀ ਕਲਾਕਾਰ ਪੰਮਾਂ ਸੁੰਨੜ ਤੇ ਵਿੱਕੀ ਬਹਾਦੁਰ ਕੇ ਵਲੋਂ ਆਪਣੇ ਮਿਸ਼ਨਰੀ ਗੀਤਾ ਨਾਲ ਹਾਜ਼ਰੀਨ ਨੂੰ ਕੀਲ ਕੇ ਰੱਖ ਦਿੱਤਾ। ਅਜ਼ਾਦ ਰੰਗ ਮੰਚ ਦੇ ਕਲਾਕਾਰਾਂ ਵਲੋਂ ‘ਦਾ ਗ੍ਰੇਟ ਅੰਬੇਡਕਰ ਨਾਟਕ ਖੇਡਿਆ ਗਿਆ।ਉਚੇਚੇ ਤੌਰ ਤੇ ਬੁਲਾਏ ਗਏ ਕੌਮੀ ਬੁਲਾਰੇ ਸੁੱਖਾ ਸਿੰਘ ਖਾਲਸਾ ਨੇ ਆਪਣਾ ਤਰਕ ਭਰਪੂਰ ਲੈਕਚਰ ਦਿੱਤਾ ਉਨ੍ਹਾਂ ਕਿਹਾ ਕਿ ਹੁਣ ਸਮਾਜ ਸਵਾਲ ਕਰਨ ਦੀ ਹਿੰਮਤ ਜੁਟਾ ਰਿਹਾ ਇਹ ਅੱਛੀ ਸ਼ੁਰੂਆਤ ਹੈ। ਬਸਪਾ ਉਮੀਦਵਾਰ ਭਗਵਾਨ ਦਾਸ ਨੇ ਵੀ ਸ਼ਿਰਕਤ ਕੀਤੀ ਤੇ ਮਿਸ਼ਨਰੀ ਤਕਰੀਰ ਸਾਂਝੀ ਕੀਤੀ। ਇਸ ਮੌਕੇ ਇੱਕ ਆਲੀਸ਼ਾਨ ਭਵਨ ਸਜਾਇਆ ਗਿਆ ਜਿਸ ਵਿੱਚ ਮਾਨਵਵਾਦੀ ਮਹਾਂਪੁਰਸ਼ਾ ਦੇ ਵੱਡੇ ਫੋਟੋ ਸਜਾਏ ਗਏ, ਖਿੱਚ ਦਾ ਕਾਰਣ ਬਣਿਆ ਰਿਹਾ। ਸੋਹਣ ਸਹਿਜਲ ਨੇ ਆਪਣੀ ਮਿਸ਼ਨਰੀ ਕਵਿਤਾ ਤਰੰਨਮ ‘ਚ ਸਾਂਝੀ ਕੀਤੀ।

ਇਸ ਮੌਕੇ ਉਨ੍ਹਾਂ ਦੁਆਰਾ ਰਚਿਤ ’ਭਾਰਤ ਦਾ ਸਵਿਧਾਨ ਕਿਤਾਬ ਬਤੌਰ ਸਨਮਾਨ ਚਿੰਨ ਬੁਲਾਰਿਆ ਨੂੰ ਦਿੱਤੀ ਗਈ। ਕਲੱਬ ਦੇ ਅਹੁਦੇਦਾਰ ਆਰ. ਐਲ. ਜੱਸੀ.ਨੇ ਸਟੇਜ਼ ਸਕੱਤਰ ਦੇ ਫਰਜ਼ ਨਿਭਾਏ। ਢੁਕੱਵੀ ਤੇ ਜਾਣਕਾਰੀ ਅਤੇ ਭਰਪੂਰ ਲੱਛੇਦਾਰ ਭਾਸ਼ਾ ਨਾਲ ਉਨ੍ਹਾਂ ਨੇ ਸਰੋਤਿਆ ਨੂੰ ਕੀਲੀ ਰੱਖਿਆ। ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਕਾਂਸ਼ੀ ਟੀ.ਵੀ. ਤੇ ਕੀਤਾ ਗਿਆ। ਇਸ ਮੌਕੇ ਕਲੱਬ ਦੇ ਅਹੁਦਦੇਦਾਰਾ ਤੋਂ ਇਲਾਵਾ ਮੋਹਣ ਸਿੰਘ ਸੋਹਪਾਲ, ਬੀਬਾ ਕੁਲਵੰਤ, ਪ੍ਰਵੀਨ ਬੰਗਾ, ਕਮਲਜੀਤ ਖੌਤੜਾਂ, ਅਮਰਜੀਤ ਕੁੱਕੀ ਐਮ.ਸੀ., ਨਿਰਮਲ ਗੁੜਾ ਤੋਂ ਇਲਾਵਾ ਭਾਰੀ ਗਿਣਤੀ ‘ਚ ਇਲਾਕੇ ਦੇ ਲੋਕ ਹਾਜ਼ਿਰ ਸਨ।ਨਾਟਕ ਦੇ ਪਾਤਰ ਰਣਜੀਤ ਗਮਨੂੰ, ਜਸਵੀਰ ਦੁੱਗਲ, ਆਦਿ ਪਾਤਰਾ ਦੇ ਰੋਲ ਕਾਫ਼ੀ ਸਲਾਹੇ ਗਏ।

Leave a Reply

Your email address will not be published. Required fields are marked *

error: Content is protected !!